spot_img
Homeਮਾਝਾਗੁਰਦਾਸਪੁਰਡਾ ਸਿਆਲਕਾ ਵਲੋਂ ਸੰਤ ਸੀਚੇਵਾਲ ਨਾਲ ਮੁਲਾਕਾਤ ਧਰਤੀ ਨੂੰ ਪੈਦਾ...

ਡਾ ਸਿਆਲਕਾ ਵਲੋਂ ਸੰਤ ਸੀਚੇਵਾਲ ਨਾਲ ਮੁਲਾਕਾਤ ਧਰਤੀ ਨੂੰ ਪੈਦਾ ਹੋ ਰਹੇ ਖਤਰਿਆਂ ਤੇ ਪ੍ਰਗਟਾ ਈ ਚਿੰਤਾ

ਕਪੂਰਥਲਾ 9 ਜੂਨ (ਅਸ਼ੋਕ ਸਡਾਨਾ)

ਬੀਤੇ ਦਿਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੇ ਨਿਰਮਲ ਕੁੱਟੀਆ ਵਿਖੇ ਪਹੁੰਚ ਕੇ ਵਾਤਾਵਰਣ ਪ੍ਰੇਮੀ ਅਤੇ ਪੰਜਾਬ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ।
ਡਾ ਸਿਆਲਕਾ ਤੇ ਸੰਤ ਸੀਚੇਵਾਲ ਦਰਮਿਆਨ ਹੋਈ ਮੀਟਿੰਗ ‘ਚ ਸਮਾਜ ‘ਚ ਟੁੱਟ ਰਹੇ ਮਾਨਵੀ ਸਬੰਧਾਂ ਨੂੰ ਟੁੱਟਣ ਤੋਂ ਬਚਾਉਣ ਅਤੇ ਰੂੜੀਵਾਦੀ ਪ੍ਰੰਪਰਾਵਾਂ ਅਤੇ ਸਮਾਜਿਕ ਅਲਾਮਤਾਂ ਨਾਲ ਕਰੜੇ ਹੱਥੀਂ ਨਜਿੱਠਣ ਲਈ ਸਾਂਝਾ ਪ੍ਰੋਗਰਾਮ ਤਿਆਰ ਕਰਨ ਲਈ ਰਜ਼ਾਮੰਦੀ ਬਣੀ।
ਸਮਾਜ ਨੂੰ ਪਲੀਤ ਕਰ ਰਹੇ ਗੈਰ ਜ਼ਿੰਮੇਵਾਰ ਵਿਵਹਾਰ ਨੂੰ ਸਲੀਕੇ ‘ਚ ਤਬਦੀਲ ਕਰਦਿਆਂ ਹਰ ਵਿਅਕਤੀ ਨੂੰ ਬਣਦੇ ਫਰਜ਼ਾਂ ਪ੍ਰਤੀ ਸੁਚੇਤ ਕਰਨਾ ਸਮੇਂ ਦੀ ਲੋੜ ਮਹਿਸੂਸ ਕਰਦਿਆਂ ਹੋਇਆਂ ਕੁਦਰਤੀ ਜੀਵਨ ਜਿਉਣ ਲਈ ਮਾਨਵੀਸਮਾਜ ਨੂੰ ਪ੍ਰੇਰਿਤ ਕਰਨ ਲਈ ਡਾ ਸਿਆਲਕਾ ਨੇ ਸੰਤ ਸੀਚੇਵਾਲ ਨੂੰ ਬੇਨਤੀ ਕੀਤੀ।
ਧਰਤੀ ਦੀ ਕੁੱਖ ਨੂੰ ਆਬਾਦ ਰੱਖਣ ਅਤੇ ਵਕਤੀ ਲਾਭਾਂ ਤੋਂ ਕਿਸਾਨ ਟ੍ਰੇਡ ਨੂੰ ਜਾਗਰੂਕ ਕਰਦਿਆਂ ਪੌਦਿਆਂ ਨੂੰ ਬਹੁ ਗਿਣਤੀ ‘ਚ ਲਗਾਉਣ ਅਤੇ ਦਰੱਖਤਾਂ ਦੀ ਸਾਂਭ ਸੰਭਾਲ ਕਰਨ ਲਈ ਜਨਤਕ ਹਿੱਤ ‘ਚ ਸੁਨੇਹਾ ਦੇਣ ਲਈ ਹਰ ਹੀਲਾ ਕਰਨ ਲਈ ਫੈਸਲਾ ਲਿਆ ਗਿਆ।
ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਪਾਣੀ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ ਪੰਚਾਇਤਾਂ, ਪਤਵੰਤੇਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਬਣਦਾ ਫਰਜ਼ ਨਿਭਾਉਣ ਦਾ ਖੁੱਲ੍ਹਾ ਸੱਦਾ ਦਿਤਾ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਡਾ ਸਿਆਲਕਾ ਨੂੰ ਸਾਦਾ ਜੀਵਨ ਜਿਉਣ ਅਤੇ ਕੁਦਰਤ ਨਾਲ ਪਿਆਰ ਕਰਨ ਦਾ ਸੱਦਾ ਦਿਤਾ।
ਉਨ੍ਹਾ ਨੇ ਕਿਹਾ ਕਿ ਸਾਨੂੰ ਸੰਵਿਧਾਨ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਗਏ ਹੋਕੇ ਨੂੰ ਅਮਲ ‘ਚ ਲਿਆ ਕੇ ਸਮਾਜ ਲਈ ਪ੍ਰੇਰਨਾ ਸ੍ਰੋਤ ਬਣਨਾ ਚਾਹੀਦਾ ਹੈ। ਇਸ ਮੌਕੇ ਡਾ ਸਿਆਲਕਾ ਅਤੇ ਸੰਤ ਸੀਚੇਵਾਲ ਵਿੱੱਚਕਾਰ ਸਿਖਿਆ ਦੇ ਡਿੱਗ ਰਹੇ ਮਿਆਰ ਦ

RELATED ARTICLES
- Advertisment -spot_img

Most Popular

Recent Comments