spot_img
Homeਮਾਝਾਗੁਰਦਾਸਪੁਰ'ਜ਼ੀਰੋ ਮਲੇਰੀਆ ਦੇ ਟੀਚੇ ਵੱਲ ਵੱਧਦੇ ਕਦਮ' ਥੀਮ ਹੇਠ ਬਲਾਕ ਭਾਮ...

‘ਜ਼ੀਰੋ ਮਲੇਰੀਆ ਦੇ ਟੀਚੇ ਵੱਲ ਵੱਧਦੇ ਕਦਮ’ ਥੀਮ ਹੇਠ ਬਲਾਕ ਭਾਮ ਵਿਖੇ ਮਲੇਰੀਆ ਤੇ ਜਾਗਰੂਕਤਾ ਸੈਮੀਨਾਰ ਕੀਤਾ

ਹਰਚੋਵਾਲ 8 ਜੂਨ (ਸੁਰਿੰਦਰ ਕੌਰ ) ਨੈਸ਼ਨਲ ਵੇਕਟਰ ਬੋਰਨ ਕੰਟਰੋਲ ਪ੍ਰੋਗਰਾਮ ਹੇਠ ਹਰ ਸਾਲ ਜੂਨ ਮਹੀਨਾ ਮਲੇਰੀਆ ਜਾਗਰੂਕਤਾ ਮੰਥ ਵਜੋਂ ਮਨਾਇਆ ਜਾਂਦਾ ਹੈ। ਇਸੇ ਅਧੀਨ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਕਟਰ ਮੋਹਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਭਾਮ ਵਿਖੇ ‘ਜੀਰੋ ਮਲੇਰੀਆ ਦੇ ਟੀਚੇ ਵੱਲ ਵੱਧਦੇ ਕਦਮ’ ਥੀਮ ਹੇਠ ਜਾਗਰੂਕਤਾ ਸੈਮੀਨਾਰ ਕੀਤਾ ਗਿਆ। ਜਿਸ ਵਿਚ ਜੂਨ ਮਹੀਨੇ ਮਲੇਰੀਆ ਸਬੰਧੀ ਪਿੰਡ ਪੱਧਰ ਤੇ ਹੈਲਥ ਵਰਕਰ ਵਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਦਸਿਆ ਗਿਆ ਅਤੇ ਮਲੇਰੀਆ ਹੋਣ ਦੇ ਕਾਰਣ ਸਵਧਾਨੀਆਂ, ਇਲਾਜ ਬਾਰੇ ਜਾਣਕਾਰੀ ਦਿੱਤੀ ਗਈ। ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਲ੍ਹਾ ਆਪਿਡਮੋਲੋਜਿਸਟ ਡਾਕਟਰ ਪ੍ਰਭਜੋਤ ਕੌਰ ਕਲਸੀ ਨੇ ਜਨਤਾ ਨੂੰ ਅਪੀਲ ਕੀਤੀ ਕਿ ਅਸੀਂ ਪਹਿਲੇ ਹੀ ਕੋਵਿਡ 19 ਮਹਾਂਮਾਰੀ ਤੋਂ ਜੂਝ ਰਹੇ ਹਾਂ ,ਇਸ ਕਰਕੇ ਆਪਣਾ ਧਿਆਨ ਰੱਖੋ। ਕੋਈ ਵੀ ਬੁਖਾਰ ਨੂੰ ਨਾਰਮਲ ਨਾ ਲੋ, ਇਹ ਮਲੇਰੀਆ ਹੋ ਸਕਦਾ ਹੈ। ਮਾਦਾ ਐਨਾਫਲੀਜ ਨਾਂ ਦਾ ਇਹ ਮੱਛਰ ਰਾਤ ਅਤੇ ਸਵੇਰੇ ਸਵੇਰੇ ਕਟਦਾ ਹੈ।ਜੇ ਠੰਡ ਲੱਗੇ, ਤੇਜ ਬੁਖਾਰ,ਕਮਜ਼ੋਰੀ ਥਕਾਵਟ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਲਵੋ।ਇਸ ਸਬੰਧੀ ਵਧੇਰੇ ਜਾਣਕਾਰੀ 104 ਟੋਲਫਰੀ ਹੈਲਪਲਾਈਨ ਨੰਬਰ ਤੋਂ ਵੀ ਲਈ ਜਾ ਸਕਦੀ ਹੈ। ਕੋਰੋਨਾ ਵਰਗੀ ਮਹਾਂਮਾਰੀ ਨੂੰ ਮਾਤ ਦਿੰਦੇ ਹੋਏ ਅਸੀਂ ਆਮ ਜਨਤਾ ਨੂੰ ਨਿੱਕੇ ਜਿਹੇ ਮੱਛਰ ਦੇ ਡੰਗ ਤੋਂ ਹੁੰਦੇ ਮਲੇਰੀਆ ਵਰਗੀ ਜਾਨਲੇਵਾ ਬਿਮਾਰੀ ਤੋਂ ਵੀ ਬਚਾਉਣਾ ਹੈ। ਮਾਸ ਮੀਡੀਆ ਵਿੰਗ ਦੀ ਤਰਫੋਂ ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਆਪਣੇ ਆਲੇ ਦੁਆਲੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ, ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ, ਛੱਪੜਾਂ ਵਿਚ ਖਲੋਤੇ ਪਾਣੀ ਵਿਚ ਕਾਲੇ ਤੇਲ ਦਾ ਛਿੜਕਾਅ ਕੀਤਾ ਜਾਵੇ। ਰਾਤ ਨੂੰ ਸੌਣ ਵੇਲੇ ਪੁਰੀ ਬਾਜੁ ਦੇ ਕਪੜੇ ਪਏ ਜਾਣ ਯਾਂ ਫਿਰ ਮੱਛਰਦਾਨੀ ਦਾ ਉਪਯੋਗ ਕੀਤਾ ਜਾਵੇ। ਹਰਪਿੰਦਰ ਸਿੰਘ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਮਲੇਰੀਆ ਦੀ ਦਵਾਈ ਅਤੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ।ਅੱਜ ਸਾਨੂੰ ਸਾਰਿਆਂ ਨੂੰ ਸਵਧਾਨੀਆਂ ਦਾ ਪਾਲਣ ਕਰਦੇ ਹੋਏ ਕੋਰੋਨਾ ਵਰਗੀ ਬਿਮਾਰੀ ਦੇ ਨਾਲ ਨਾਲ ਮਲੇਰੀਆ ਨੂੰ ਵੀ ਭਾਰਤ ਵਿਚੋਂ ਖਤਮ ਕਰਨ ਦੇ ਉਦੇਸ਼ ਨਾਲ ਸਮਾਜਿਕ ਦੂਰੀ ਦੇ ਨਿਯਮ ਦੀ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ। ਇਸ ਮੌਕੇ ਤੇ ਜਿਲ੍ਹਾ ਆਪਿਡਮੋਲੋਜਿਸਟ ਡਾਕਟਰ ਪ੍ਰਭਜੋਤ ਕੌਰ, ਡਾਕਟਰ ਮੋਹਪ੍ਰੀਤ ਸਿੰਘ,ਬੀਈਈ ਸੁਰਿੰਦਰ ਕੌਰ, ਹੈਲਥ ਇੰਸਪੈਕਟਰ ਹਰਪਿੰਦਰ ਸਿੰਘ, ਮਨਿੰਦਰ ਸਿੰਘ, ਕੁਲਜੀਤ ਸਿੰਘ ,ਸਰਬਜੀਤ ਸਿੰਘ ਹੈਲਥ ਵਰਕਰ ,ਸੁੱਚਾ ਸਿੰਘ, ਕੁਲਦੀਪ ਸਿੰਘ ਅਤੇ ਕੁਲਦੀਪ ਕੁਮਾਰ, ਭੁਪਿੰਦਰ ਸਿੰਘ,ਪਰਜੀਤ ਸਿੰਘ, ਗੁਰਦੀਪ ਸਿੰਘ,ਅਮਰਿੰਦਰ ਸਿੰਘ, ਬਲਜੀਤ ਸਿੰਘ, ਤਜਿੰਦਰ ਸਿੰਘ,ਗੁਰਵੰਤ ਸਿੰਘ,ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ ਅਤੇ ਸਿਹਤ ਵਿਭਾਗ ਦਾ ਸਮੂਹ ਸਟਾਫ ਮੋਜੂਦ ਰਿਹਾ ।

RELATED ARTICLES
- Advertisment -spot_img

Most Popular

Recent Comments