spot_img
Homeਮਾਝਾਗੁਰਦਾਸਪੁਰਐਸ.ਸੀ. ਭਾਈਚਾਰਾ ਅਕਾਲੀ ਦਲ ਨਾਲ ਚਟਾਨ ਵਾਂਗ ਖੜ੍ਹਾ - ਦਕੋਹਾ

ਐਸ.ਸੀ. ਭਾਈਚਾਰਾ ਅਕਾਲੀ ਦਲ ਨਾਲ ਚਟਾਨ ਵਾਂਗ ਖੜ੍ਹਾ – ਦਕੋਹਾ

ਸ੍ਰੀ ਹਰਗੋਬਿੰਦਪੁਰ ਸਾਹਿਬ 8 ਜੂਨ (ਜਸਪਾਲ ਚੰਦਨ)ਵਿਧਾਨ ਸਭਾ ਹਲਕਾ ਸ਼੍ਰੀ ਹਰਗੋਬਿੰਦਪੁਰ ਵਿੱਚ ਪੈਂਦੇ ਪਿੰਡ ਮਿਸ਼ਰਪੁਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਐਸ ਸੀ ਵਿੰਗ ਦੀ ਮੀਟਿੰਗ ਲਖਵਿੰਦਰ ਸਿੰਘ ਘੁੰਮਣ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਜਿੰਦਰ ਸਿੰਘ ਦਕੋਹਾ ਸੀਨੀਅਰ ਮੀਤ ਪ੍ਰਧਾਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਜਿੰਦਰ ਸਿੰਘ ਦਕੋਹਾ ਨੇ ਕਿਹਾ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਐਸ.ਸੀ. ਭਾਈਚਾਰਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਟਾਨ ਵਾਂਗ ਖਡ਼੍ਹਾ ਹੈ ਕਿਉਂਕਿ ਐੱਸ.ਸੀ. ਭਾਈਚਾਰੇ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਹੀ ਆਵਾਜ਼ ਬੁਲੰਦ ਕੀਤੀ ਹੈ । ਜਿੰਨੀਆਂ ਸਹੂਲਤਾਂ ਅੱਜ ਤਕ ਐੱਸ.ਸੀ . ਭਾਈਚਾਰੇ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਮਿਲੀਆਂ ਓਨੀਆਂ ਕਾਂਗਰਸ ਪਾਰਟੀ ਨੇ ਨਹੀਂ ਦਿੱਤੀਆਂ। ਕਾਂਗਰਸ ਪਾਰਟੀ ਹਮੇਸ਼ਾ ਹੀ ਐਸ.ਸੀ.ਵਰਗ ਨੂੰ ਆਪਣੇ ਵੋਟ ਬੈਂਕ ਵਜੋਂ ਵਰਤਦੀ ਰਹੀ ਹੈ ਪਰ ਹਮੇਸ਼ਾ ਹੀ ਲਾਰੇ ਲਾ ਕੇ ਇਨ੍ਹਾਂ ਦਾ ਸਮਾਂ ਵਿਅਰਥ ਗਵਾਇਆ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਹਮੇਸ਼ਾ ਹੀ ਆਪਣੇ ਚੋਣ ਵਾਅਦਿਆਂ ਦੇ ਮੁਤਾਬਕ ਐੱਸ.ਸੀ.ਭਾਈਚਾਰੇ ਨੂੰ ਸਹੂਲਤਾਂ ਦਿੱਤੀਆਂ ਅਕਾਲੀ ਦਲ ਦੀ ਸਰਕਾਰ ਸਮੇਂ ਆਟਾ ਦਾਲ , ਸ਼ਗਨ ਸਕੀਮ , ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਸਕਾਲਰਸ਼ਿਪ , ਬਿਜਲੀ ਦੋ ਸੌ ਯੂਨਿਟ ਮੁਆਫ਼ , ਸਕੂਲਾਂ ਵਿੱਚ ਪੜ੍ਹਦੀਆਂ ਬੱਚੀਆਂ ਨੂੰ ਸਾਈਕਲ , ਗ਼ਰੀਬ ਲੋਕਾਂ ਨੂੰ ਘਰ ਬਣਾਉਣ ਲਈ ਪੰਜ ਪੰਜ ਮਰਲੇ ਦੇ ਪਲਾਟ ਆਦਿ ਸਹੂਲਤਾਂ ਦੇ ਕੇ ਗ਼ਰੀਬ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਰ ਸਹੂਲਤ ਦਿੱਤੀ । ਸ੍ਰੀ ਦਕੋਹਾ ਨੇ ਇਹ ਵੀ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਹੇਠ ਅਕਾਲੀ ਦਲ ਦੀ ਸਰਕਾਰ ਬਣੇਗੀ ਅਤੇ ਇਸ ਵਰਗ ਨੂੰ ਹੋਰ ਵੀ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣਗੀਆਂ । ਇਸ ਸਮੇਂ ਉਨ੍ਹਾਂ ਦੇ ਨਾਲ ਹੀਰਾ ਸਿੰਘ ਲੱਧਾਮੁੰਡਾ , ਸਰਵਿੰਦਰ ਸਿੰਘ ਢਡਿਆਲਾ ਜ਼ਿਲ੍ਹਾ ਜਨਰਲ ਸਕੱਤਰ , ਢਾਡੀ ਸ਼ਮਸ਼ੇਰ ਸਿੰਘ ਮਿਸ਼ਰਪੁਰਾ , ਹਰਦੀਪ ਸਿੰਘ ਵੈਰੋਨੰਗਲ ਸਰਕਲ ਪ੍ਰਧਾਨ , ਰਾਮ ਸਿੰਘ , ਖਜ਼ਾਨ ਸਿੰਘ ,ਜਸਪਾਲ ਸਿੰਘ ਭੱਟੀ, ਡਾ ਪਿਆਰਾ ਸਿੰਘ ਖਹਿਰਾ, ਸਾਬਕਾ ਸਰਪੰਚ ਅਮਰੀਕ ਸਿੰਘ , ਲਖਵਿੰਦਰ ਸਿੰਘ , ਮਹਿੰਦਰ ਸਿੰਘ ਭੋਲਾ, ਨਿਸ਼ਾਨ ਸਿੰਘ ਗਿੱਲ ,ਅਜੀਤ ਸਿੰਘ ਪੰਚ ਬਾਵਾ ਸਿੰਘ ਪੰਚ, ਬਲਵਿੰਦਰ ਸਿੰਘ , ਪ੍ਰੇਮ ਸਿੰਘ , ਰਾਮ ਸਿੰਘ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਿੰਡ ਵਾਸੀ ਮੌਜੂਦ ਸਨ ।

RELATED ARTICLES
- Advertisment -spot_img

Most Popular

Recent Comments