spot_img
Homeਦੋਆਬਾਕਪੂਰਥਲਾ-ਫਗਵਾੜਾਹੜ੍ਹ ਰੋਕੂ ਪ੍ਰਬੰਧਾਂ ਵੱਲ ਵੱਡੀ ਪੁਲਾਂਘ- ਬਿਆਸ ਦਰਿਆ ਦੀ ਮਾਰ ਤੋਂ ਬਚਾਉਣ...

ਹੜ੍ਹ ਰੋਕੂ ਪ੍ਰਬੰਧਾਂ ਵੱਲ ਵੱਡੀ ਪੁਲਾਂਘ- ਬਿਆਸ ਦਰਿਆ ਦੀ ਮਾਰ ਤੋਂ ਬਚਾਉਣ ਲਈ 1.36 ਕਰੋੜ ਨਾਲ ਲੱਗੇ 7 ਸਟੱਡ ਆਗਾਮੀ ਸੀਜ਼ਨ ਦੌਰਾਨ ਹੜ੍ਹਾਂ ਤੋਂ ਬਚਾਅ ਲਈ ਹੋਣਗੇ ਸਹਾਈ-13000 ਏਕੜ ਉਪਜਾਊ ਜ਼ਮੀਨ ’ਤੇ ਫਸਲਾਂ ਦਾ ਹੋਵੇਗਾ ਬਚਾਅ ਡਿਪਟੀ ਕਮਿਸ਼ਨਰ ਵਲੋਂ ਭੁਲੱਥ ਤੇ ਸੁਲਤਾਨਪੁਰ ਲੋਧੀ ਵਿਖੇ ਕੰਮ ਦਾ ਜਾਇਜ਼ਾ

 

ਕਪੂਰਥਲਾ, 05 ਜੂਨ ( ਮੀਨਾ ਗੋਗਨਾ )

ਸਾਲ 1999 ਤੋਂ 22 ਸਾਲ ਬਾਅਦ ਵਰਤਮਾਨ ਸਾਲ ਵਿਚ ਕਪੂਰਥਲਾ ਜਿਲ੍ਹੇ ਦੇ ਮੰਡ ਖੇਤਰ ਦੇ ਲੋਕਾਂ ਦੀ ਹਜ਼ਾਰਾਂ ਏਕੜ ਜ਼ਮੀਨ, ਘਰ-ਬਾਰ ਨੂੰ ਅਗਾਮੀ ਸੀਜ਼ਨ ਦੌਰਾਨ ਹੜ੍ਹਾਂ ਤੋਂ ਬਚਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਕਪੂਰਥਲਾ ਨੇ ਵੱਡੀ ਪੁਲਾਂਘ ਪੁੱਟਦਿਆਂ 1.36 ਕਰੋੜ ਰੁਪੈ ਦੀ ਲਾਗਤ ਨਾਲ ਭੁਲੱਥ ਤੇ ਸੁਲਤਾਨਪੁਰ ਤਹਿਸੀਲਾਂ ਅੰਦਰ ਬਿਆਸ ਦਰਿਆ ਦੇ ਕੰਢੇ ਪੱਥਰ ਦੇ 7 ਸਟੱਡ ਲਾਉਣ ਦਾ ਕੰਮ ਮੁਕੰਮਲ ਕਰ ਲਿਆ ਹੈ
ਇਸ ਨਾਲ ਨਾ ਸਿਰਫ ਇਨ੍ਹਾਂ ਦੋਹਾਂ ਤਹਿਸੀਲਾਂ ਦੀ ਮੰਡ ਖੇਤਰ ਅੰਦਰ 13,000 ਏਕੜ ਉਪਜਾਊ ਜ਼ਮੀਨ ਹੜ੍ਹਾਂ ਦੀ ਸਿੱਧੀ ਮਾਰ ਤੋਂ ਬਚ ਸਕੇਗੀ, ਸਗੋਂ ਡੇਰਿਆਂ ਤੇ ਢਾਣੀਆਂ ਬਣਾਕੇ ਮੰਡ ਖੇਤਰ ਅੰਦਰ ਵਸੇ ਲੋਕਾਂ ਦੇ ਜਾਨ -ਮਾਲ ਦੀ ਰਾਖੀ ਵਿਚ ਵੀ ਸਹਾਇਤਾ ਮਿਲੇਗੀ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ , ਜਿਨ੍ਹਾਂ ਵਲੋਂ ਵਿਸ਼ੇਸ਼ ਪਹਿਲਕਦਮੀ ਕਰਦੇ ਹੋਏ ਮਨਰੇਗਾ ਤਹਿਤ ਇਹ ਸਟੱਡ ਲਗਵਾਉਣ ਦਾ ਕੰਮ ਕਰਵਾਇਆ ਗਿਆ , ਜਿਸ ਨਾਲ ਨਾ ਸਿਰਫ ਕੋਵਿਡ ਦੌਰਾਨ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਿਆ ਸਗੋਂ ਕੰਮ ਵੀ ਤੇਜੀ ਨਾਲ ਮੁਕੰਮਲ ਹੋਇਆ।
ਉਨ੍ਹਾਂ ਅੱਜ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨਾਲ ਬਿਆਸ ਦਰਿਆ ਦੇ ਕੰਢੇ ਭੁਲੱਥ ਤਹਿਸੀਲ ਵਿਖੇ ਮੰਡ ਕੁੱਲਾ ਤੇ ਸੁਲਤਾਨਪੁਰ ਤਹਿਸੀਲ ਵਿਖੇ ਡੇਰਾ ਹਰੀ ਸਿੰਘ ਵਿਖੇ ਸਟੱਡਾਂ ਦੇ ਕੰਮ ਦਾ ਜਾਇਜ਼ਾ ਲਿਆ।
ਉਨ੍ਹਾਂ ਕਿਹਾ ਕਿ ‘ ਜਿਲ੍ਹਾ ਪ੍ਰਸ਼ਾਸ਼ਨ ਨੇ ਕੁਝ ਸਮਾਂ ਪਹਿਲਾਂ ਬਿਆਸ ਦਰਿਆ ਵਿਚ ਹੜ੍ਹ ਕਾਰਨ ਤਬਾਹੀ ਦਾ ਮੰਜਰ ਦੇਖਣ ਵਾਲੇ ਭੁਲੱਥ ਤੇ ਸੁਲਤਾਨਪੁਰ ਲੋਧੀ ਹਲਕਿਆਂ ਵਿਚ ਬਿਆਸ ਦਰਿਆ ਦੁਆਰਾ ਜ਼ਮੀਨ ਨੂੰ ਢਾਹ ਲਾਉਣ ਕਰਕੇ ਕਮਜ਼ੋਰ ਥਾਵਾਂ ਦੀ ਪਛਾਣ ਕਰਕੇ ਇਸ ਵਾਰ ਅਗਾਊਂ ਕੰਮ ਸ਼ੁਰੂ ਕੀਤਾ , ਜਿਸ ਕਰਕੇ ਹੁਣ ਤੱਕ ਅਹਿਮ ਥਾਵਾਂ ’ਤੇ 7 ਸਟੱਡ ਲੱਗ ਗਏ ਹਨ।
ਸਿੰਚਾਈ ਵਿਭਾਗ ਦੇ ਐਕਸੀਅਨ ਸ. ਗੁਰਤੇਜ ਸਿੰਘ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਦੇ ਕਰਮੂਵਾਲਾ ਪੱਤਣ ਵਿਖੇ 4 ਸਟੱਡ ਲਾਏ ਗਏ ਹਨ, ਜਿਨ੍ਹਾਂ ਦੀ ਲਾਗਤ 78.99 ਲੱਖ ਹੈ। ਇਸ ਨਾਲ ਬੂਲੈ, ਕਰਮੂਵਾਲਾ, ਕਬੀਰਪੁਰ ਤੇ ਹਜ਼ਾਰਾ ਆਦਿ ਪਿੰਡਾਂ ਦੀ 6000 ਏਕੜ ਵਾਹੀਯੋਗ ਜ਼ਮੀਨ ਹੜ੍ਹ ਤੇ ਖੋਰੇ ਦੀ ਮਾਰ ਤੋਂ ਬਚੇਗੀ।
ਇਸ ਤੋਂ ਇਲਾਵਾ ਆਹਲੀ ਕਲਾਂ ਵਿਖੇ ਵੀ 2 ਸਟੱਡ ਲਾਏ ਗਏ ਹਨ, ਜਿਨ੍ਹਾਂ ਦੀ ਲਾਗਤ 39.65 ਲੱਖ ਹੈ, ਜਿਸ ਨਾਲ ਆਹਲੀ, ਜਾਮੇਵਾਲ, ਗੁੱਦੇ ਤੇ ਫਤਹਿਵਾਲ ਦੀ ਲਗਭਗ 5000 ਏਕੜ ਜ਼ਮੀਨ ਦਾ ਹੜ੍ਹ ਤੋਂ ਬਚਾਅ ਹੋਵੇਗਾ।
ਇਸ ਤੋਂ ਇਲਾਵਾ ਭੁਲੱਥ ਦੇ ਬਾਘੂਆਣਾ ਪੱਤਣ ਵਿਖੇ 18.31 ਲੱਖ ਰੁਪੈ ਦੀ ਲਾਗਤ ਨਾਲ ਸਟੱਡ ਲਾਇਆ ਗਿਆ ਹੈ , ਜਿਸ ਨਾਲ ਬਾਘੂਵਾਲ, ਮੰਡ ਦੇਸਲ, ਕੰਮੇਵਾਲ ਤੇ ਅੰਮਿ੍ਰਤਪੁਰ ਪਿੰਡਾਂ ਦੀ 2000 ਏਕੜ ਜ਼ਮੀਨ ਦਾ ਬਚਾਅ ਹੋਵੇਗਾ। ਇਸ ਮੌਕੇ ਗੁਰਚਰਨ ਸਿੰਘ ਐਸ.ਡੀ.ਓ. ਵੀ ਹਾਜ਼ਰ ਸਨ। b

ਕੈਪਸ਼ਨ- ਮੰਡ ਕੁੱਲਾ ਪਿੰਡ ਵਿਖੇ ਪੱਥਰ ਦੇ ਸਟੱਡਾਂ ਦਾ ਨਿਰੀਖਣ ਕਰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਤੇ ਡਰੇਨਜ਼

RELATED ARTICLES
- Advertisment -spot_img

Most Popular

Recent Comments