spot_img
Homeਮਾਝਾਗੁਰਦਾਸਪੁਰਬਟਾਲਾ ਵਿੱਚ ਭਾਜਪਾ ਦੇ ਆਗੂਆਂ ਦੇ ਦਫਤਰ ਅੱਗੇ ਖੇਤੀ ਦੇ ਤਿੰਨ ਕਾਲੇ...

ਬਟਾਲਾ ਵਿੱਚ ਭਾਜਪਾ ਦੇ ਆਗੂਆਂ ਦੇ ਦਫਤਰ ਅੱਗੇ ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ।

 

ਸ੍ਰੀ ਹਰਗੋਬਿੰਦਪੁਰ ਸਾਹਿਬ 5/6/2021 ਸ਼ਨਿਚਰਵਾਰ ( ਜਸਪਾਲ ਚੰਦਨ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਸੰਯੁਕਤ ਮੋਰਚੇ ਦੀ ਕਾਲ ਤੇ ਜ਼ੋਨ ਅੱਚਲ ਸਾਹਿਬ ਦੇ ਪ੍ਰਧਾਨ , ਹਰਭਜਨ ਸਿੰਘ
ਵੈਰੋਨੰਗਲ ,ਜ਼ੋਨ ਦਮਦਮਾ ਸਾਹਿਬ ਦੇ ਪ੍ਰਧਾਨ , ਹਰਦੀਪ ਸਿੰਘ ਫੌਜੀ , ਜ਼ੋਨ ਬਾਬਾ ਰਾਮ ਥੰਮਣ ਜੀ ਦੇ ਪ੍ਰਧਾਨ , ਹਰਵਿੰਦਰ ਸਿੰਘ ਦੀ ਅਗਵਾਈ ਵਿੱਚ ਬਟਾਲਾ ਵਿਖੇ ਭਾਜਪਾ ਲੀਡਰਾਂ ਦੇ ਦਫਤਰ ਅੱਗੇ ਕਾਲੇ ਕਾਨੂੰਨਾਂ ਦੀਆ ਕਾਪੀਆਂ ਸਾੜੀਆਂ ਗਈਆਂ ਅਤੇ ਨਾਅਰੇਬਾਜ਼ੀ ਕੀਤੀ ਗਈ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਰੇ ਜ਼ੋਨ ਪ੍ਰਧਾਨਾਂ ਵਲੋਂ ਕਿਹਾ ਗਿਆ ਕਿ ਕੇਂਦਰ ਸਰਕਾਰ ਜਲਦ – ਜਲਦ ਤੋਂ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰੇ ਨਹੀਂ ਤਾਂ ਅੰਦੋਲਨ ਹੋਰ ਤੇਜ਼ ਹੋਵੇਗਾ , ਜਿਸਦਾ ਅੰਦਾਜ਼ਾ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨਹੀਂ ਲਗਾ ਸਕਦੀ । ਸਰਕਾਰਾਂ ਆਪਣੇ ਦਿਲਾਂ ਵਿੱਚੋਂ ਇਹ ਵਹਿਮ ਕੱਢ ਦੇਵੇ ਕਿ ਅੰਦੋਲਨ ਨੂੰ ਲੰਬਾ ਖਿੱਚ ਕੇ ਸ਼ਾਇਦ ਲੋਕ ਥੱਕ ਜਾ ਅੱਕ ਜਾਣਗੇ । ਲੋਕਾਂ ਵਿੱਚ ਕਾਲੇ ਕਾਨੂੰਨਾਂ ਪ੍ਰਤੀ ਰੋਸ ਦਿਨੋਂ ਦਿਨ ਵੱਧ ਰਿਹਾ ਹੈ ਤੇ ਲੋਕਾਂ ਵੱਡੇ ਰੂਪ ਵਿੱਚ ਤਿਆਰੀ ਕਰਕੇ 20 ਜੂਨ ਸਿੰਘੂ ਬਾਰਡਰ ਦਿੱਲੀ ਵੱਲ ਵੱਡੇ ਕਾਫਲੇ ਵਿੱਚ ਆਉਣਗੇ । ਬੀਬੀਆਂ ਦੀਆ ਕਮੇਟੀਆਂ ਦੀ ਵੱਡੀ ਲਾਮਬੰਦੀ ਹੋ ਰਹੀ ਹੈ , ਬੀਬੀਆਂ ਬਹੁਤ ਵੱਡੇ ਜੱਥੇ ਵਿੱਚ ਆਉਣਗੀਆਂ ਤੇ ਜਿੱਤ ਸੰਘਰਸ਼ ਲੜਿਆਂ ਜਾਵੇਗਾ । ਇਸਦੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਵਲੋਂ ਘਰ – ਘਰ ਨੌਕਰੀਆਂ ਦੇਣ ਦਾ ਵਾਅਦਾ ਕਰਕੇ ਆਪਣੇ ਹੀ ਮੰਤਰੀਆਂ ਦੇ ਬੱਚਿਆਂ ਨੂੰ ਅਫਸਰ ਲਗਾ ਰਹੀ ਹੈ , ਤੇ ਆਮ ਜਨਤਾ ਵੱਲ ਕੋਈ ਧਿਆਨ ਨਹੀਂ ਹੈ । ਕੈਪਟਨ ਸਰਕਾਰ ਆਪਣੀਆਂ ਨੀਤੀਆਂ ਵਿੱਚ ਸੁਧਾਰ ਕਰੇ ਨਹੀਂ ਤਾਂ ਪੰਜਾਬ ਵਿੱਚ ਮੁੜ ਤੋਂ ਅੰਦੋਲਨ ਸੂਰੁ ਹੋਣਗੇ । ਇਸ ਮੌਕੇ ਹੋਰਨਾਂ ਤੋਂ ਇਲਾਵਾ , ਰਵਿੰਦਰ ਸਿੰਘ ਤਲਵਾੜਾ , ਸੂਬੇਦਾਰ ਰਛਪਾਲ ਸਿੰਘ ਭਰਥ , ਸਤਨਾਮ ਸਿੰਘ ਮਧਰੇ , ਦਿਲਬਾਗ ਸਿੰਘ ਧਾਰੀਵਾਲ , ਸੁਖਦੇਵ ਸਿੰਘ ਨੱਤ , ਬਾਬਾ ਸੀਤਲ ਸਿੰਘ , ਗੁਰਵਿੰਦਰ ਸਿੰਘ ਖੁਜਾਲਾ , ਰਮਨਦੀਪ ਸਿੰਘ , ਜਗਜੀਤ ਸਿੰਘ , ਕਿਰਪਾਲ ਸਿੰਘ ਪੰਨੂ , ਸ਼ਿਵ ਸਿੰਘ , ਜੋਗਿੰਦਰ ਸਿੰਘ ਨੱਤ , ਮੇਹਰ ਸਿੰਘ , ਭਜਨ ਸਿੰਘ ਪੰਡੋਰੀ , ਬਲਦੇਵ ਸਿੰਘ ਪੰਡੋਰੀ , ਅਜੈਬ ਸਿੰਘ , ਪਰਮਿੰਦਰ ਸਿੰਘ ਚੀਮਾ ਖੁੱਡੀ ਆਦਿ ਹਾਜ਼ਿਰ ਸਨ । ਪ੍ਰੈਸ …ਅਸ਼ੋਕ ਵਰਧਨ ।

RELATED ARTICLES
- Advertisment -spot_img

Most Popular

Recent Comments