spot_img
Homeਮਾਝਾਗੁਰਦਾਸਪੁਰਗ੍ਰਾਮ ਪੰਚਾਇਤ ਗੱਗੜਭਾਣਾ ਵੱਲੋਂ ਰਾਣਾ ਸ਼ੂਗਰਜ਼ ਦੀ ਨਵੀਂ ਕੈਮੀਕਲ ਫੈਕਟਰੀ ਰੱਦ ...

ਗ੍ਰਾਮ ਪੰਚਾਇਤ ਗੱਗੜਭਾਣਾ ਵੱਲੋਂ ਰਾਣਾ ਸ਼ੂਗਰਜ਼ ਦੀ ਨਵੀਂ ਕੈਮੀਕਲ ਫੈਕਟਰੀ ਰੱਦ ਅਸੀਂ ਆਪਣੇ ਹਵਾ-ਪਾਣੀ ਲਈ ਕਰਾਂਗੇ ਕਨੂੰਨੀ ਸੰਘਰਸ਼, ਸਾਡੀ ਜਿੱਤ ਯਕੀਨੀ-ਮਨਦੀਪ ਧਰਦਿਓ

 

ਚੌਕ ਮਹਿਤਾ 5 ਜੂਨ (ਬਲਜਿੰਦਰ ਸਿੰਘ ਰੰਧਾਵਾ) ਰਾਣਾ ਖੰਡ ਮਿੱਲ ਬੁੱਟਰ ਸਿਵੀਆ ਵੱਲੋਂ ਸੁਆਹ ਦੇ ਪਾਏ ਜਾ ਰਹੇ ਮੀਂਹ,ਫੈਲਾਏ ਜਾ ਰਹੇ ਪ੍ਰਦੂਸ਼ਣ ਅਤੇ ਈਥੋਨੌਲ ਦੀ ਲਗਾਈ ਜਾ ਰਹੀ ਨਵੀਂ ਫੈਕਟਰੀ ਦੇ ਵਿਰੋਧ ਵਜੋਂ ਸਥਾਨਕ ਗ੍ਰਾਮੀਣ ਵਾਤਾਵਰਣ ਬਚਾਓ ਕਮੇਟੀ ਵੱਲੋਂ ਅਤੇ ਗ੍ਰਾਮ ਪੰਚਾਇਤ ਗੱਗੜਭਾਣਾ ਵੱਲੋਂ ਗ੍ਰਾਮ ਸਭਾ ਦੇ ਮਿਲੇ ਸੰਵਿਧਾਨਕ ਹੱਕ ਦੀ ਵਰਤੋਂ ਕਰਦਿਆਂ ਪਿੰਡ ਗੱਗੜਭਾਣਾ ‘ਚ ਵਿਸ਼ੇਸ਼ ਗ੍ਰਾਮ ਸਭਾ ਬੁਲਾ ਕੇ ਪ੍ਰਦੂਸ਼ਣ ਵਿਰੁੱਧ ਮਤਾ ਪਾਸ ਕੀਤਾ ਗਿਆ ਅਤੇ ਨਵੀਂ ਲੱਗਣ ਵਾਲੀ ਫੈਕਟਰੀ ਨੂੰ ਗ੍ਰਾਮ ਸਭਾ ਦੀ ਸ਼ਕਤੀ ਰਾਹੀਂ ਰੱਦ ਕਰ ਦਿੱਤਾ ਗਿਆ ਹੈ।
ਕਮੇਟੀ ਦੇ ਸੰਚਾਲਕ ਅਤੇ ਅਗਾਂਹਵਧੂ ਕਿਸਾਨ ਮਨਦੀਪ ਧਰਦਿਓ ਨੇ ਦੱਸਿਆ ਕੇ ਰਾਣਾ ਸ਼ੂਗਰਜ਼ ਜੋ ਕੇ ਸੱਤਾਧਾਰੀ ਪਾਰਟੀ ਦੇ ਰਹਿ ਚੁਕੇ ਮੰਤਰੀ ਅਤੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਪਰਿਵਾਰਕ ਮਾਲਕੀ ਹੈ, ਰਾਣਾ ਗਰੁੱਪ ਬੁੱਟਰ ਸਿਵੀਆ ‘ਚ ਹੁਣ ਆਪਣੀ ਚੌਥੀ ਫੈਕਟਰੀ ਜੋ ਕੇ ਪੈਟਰੋਲ ‘ਚ ਮਿਲਣ ਵਾਲਾ ਜਲਣਸ਼ੀਲ ਕੈਮੀਕਲ ਤਿਆਰ ਕਰੇਗੀ ਉਹ ਲਗਾਉਣ ਜਾ ਰਿਹਾ ਹੈ, ਜਿਸਦਾ ਸਾਰਾ ਡਰਾਫਟ ਮੁਕੰਮਲ ਹੋ ਚੁਕਾ ਹੈ ਅਤੇ ਮਹਿਜ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਇਤਰਾਜਹੀਣ ਸਰਟੀਫਿਕੇਟ ਲੋੜੀਂਦਾ ਬਾਕੀ ਹੈ। ਉਨ੍ਹਾ ਦੱਸਿਆ ਕੇ ਮਿੱਲ ਵੱਲੋਂ ਹਵਾ ‘ਚ ਛੱਡੀ ਜਾ ਰਹੀ ਸੁਆਹ,ਵੱਖ-ਵੱਖ ਤਰੀਕੇ ਨਾਲ ਫੈਲਾਏ ਜਾ ਰਹੇ ਪ੍ਰਦੂਸ਼ਣ ਅਤੇ ਸੜਕੀ ਦੁਰਘਟਨਾਵਾਂ ਨੂੰ ਲੈ ਕੇ ਨੇੜਲੇ ਕਈ ਪਿੰਡ ਪਹਿਲਾਂ ਹੀ ਬਹੁਤ ਪ੍ਰੇਸ਼ਾਨ ਹਨ ਜਿਸ ਕਾਰਨ ਨਵੀਂ ਲੱਗਣ ਜਾ ਰਹੀ ਇਹ ਫੈਕਟਰੀ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨ ਲਈ ਕਮੇਟੀ ਨੇ ਅੱਜ ਗ੍ਰਾਮ ਪੰਚਾਇਤ ਗੱਗੜਭਾਣਾ ਨਾਲ ਮਿਲ ਕੇ ਵਿਸ਼ੇਸ਼ ਗ੍ਰਾਮ ਸਭਾ ਦੇ ਇਜਲਾਸ ਦੌਰਾਨ ਪਿੰਡ ਦੇ ਲੋਕਾਂ ਦੇ ਵਿਚਾਰ ਲਏ ਹਨ ।
ਅੱਜ ਹੋਈ ਗ੍ਰਾਮ ਸਭਾ ਦੌਰਾਨ ਪਿੰਡ ਦੇ ਲੋਕਾਂ ਨੇ ਪਹਿਲਾਂ ਤੋਂ ਦਰਪੇਸ਼ ਮੁਸ਼ਕਿਲਾਂ ਬਾਰੇ ਆਪਣੀ ਪੰਚਾਇਤ ਨਾਲ ਵਿਚਾਰਾਂ ਸਾਂਝੀਆ ਕੀਤੀਆਂ ਇਸ ਮੌਕੇ ਸਭਾ ਦੀ ਪ੍ਰਧਾਨਗੀ ਕਰ ਰਹੇ ਸਰਪੰਚ ਰਾਕੇਸ਼ ਰੌਸ਼ਨ ਗਿੱਲ ਨੇ ਇਕੱਤਰ ਹੋਏ ਪਿੰਡ ਵਾਸੀਆਂ ਵੱਲੋਂ ਦੱਸੀਆਂ ਮੁਸ਼ਕਿਲਾਂ ਸੁਣਨ ਉਪਰੰਤ ਮਿੱਲ ਵਿਰੁੱਧ ਲੰਮੇ ਸਮੇਂ ਤੋ ਵੱਖ-ਵੱਖ ਤਰੀਕਿਆਂ ਨਾਲ ਪ੍ਰਦੂਸ਼ਣ ਫੈਲਾਉਣ ਦੀ ਪੁਸ਼ਟੀ ਸਬੰਧੀ ਮਤਾ ਪਾਸ ਕੀਤਾ ਅਤੇ ਹਾਜਰ ਪਿੰਡ ਵਾਸੀਆ ਨੇ ਸਭਾ ਦੌਰਾਨ ਆਪਣੀ ਸਹਿਮਤੀ ਦਰਜ ਕੀਤੀ। ਉਨ੍ਹਾ ਕਿਹਾ ਕਿ ਸਾਡੇ ਕੁਦਰਤੀ ਅਧਿਕਾਰ ਹਵਾ-ਪਾਣੀ ਨੂੰ ਪ੍ਰਦੂਸ਼ਿਤ ਕਰਨਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਇਸ ਮੌਕੇ ਇਹ ਵੀ ਮਤਾ ਪਾਸ ਕੀਤਾ ਕੇ ਰਾਣਾ ਸ਼ੂਗਰਜ਼ ਜੋ ਕਿ ਨਵਾਂ ਪ੍ਰੋਜੈਕਟ ਲਗਾਉਣ ਜਾ ਰਹੀ ਹੈ ਅਸੀਂ ਉਸਨੂੰ ਮੁਕੰਮਲ ਤੌਰ ਤੇ ਰੱਦ ਕਰਦੇ ਹਾਂ।

RELATED ARTICLES
- Advertisment -spot_img

Most Popular

Recent Comments