spot_img
Homeਗੜ੍ਹਸ਼ੰਕਰਕੰਢੀ ਖੇਤਰ ਸੰਬੰਧੀ ਗੂਗਲ ਮੀਟ 6 ਜੂਨ ਨੂੰ ਸ਼ਾਮ 5 ਵਜੇ ਹੋਵੇਗੀ

ਕੰਢੀ ਖੇਤਰ ਸੰਬੰਧੀ ਗੂਗਲ ਮੀਟ 6 ਜੂਨ ਨੂੰ ਸ਼ਾਮ 5 ਵਜੇ ਹੋਵੇਗੀ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਪੰਜਾਬੀ ਸੱਥ ਲਾਂਬੜਾ ਵਲੋਂ ਕੰਢੀ ਪਹਾੜੀ ਸੱਥ ਨਰੰਗਪੁਰ ਅਤੇ ਨੌਜਵਾਨ ਪੰਜਾਬੀ ਸੱਥ ਚੰਡੀਗੜ੍ਹ ਦੇ ਸਹਿਯੋਗ ਨਾਲ ਚੜ੍ਹਦੇ ਪੰਜਾਬ ਦੇ ਪੰਜ ਜ਼ਿਲਿ੍ਹਆਂ ਅਧੀਨ ਆਉਂਦੇ ਕੰਢੀ ਖੇਤਰ ਦੀਆਂ ਵਿਭਿੰਨਤਵਾਂ ਅਤੇ ਵਿਲੱਖਣਤਾਵਾਂ ਨੂੰ ਸਮਰਪਿਤ ਸਮਾਗਮ “ਕੰਢੀ ਦੇ ਕੰਗਣੂ”ਗੂਗਲ ਮੀਟ ਰਾਹੀਂ 6 ਜੂਨ ਦਿਨ ਐਤਵਾਰ ਨੂੰ ਸ਼ਾਮ 5 ਵਜੇ ਤੋਂ 6 ਵਜੇ ਤੱਕ ਕਰਵਾਇਆ ਜਾ ਰਿਹਾ ਹੈ।ਕੰਢੀ ਪਹਾੜੀ ਸੱਥ ਦੇ ਸੰਚਾਲਕ ਡਾ. ਧਰਮਪਾਲ ਸਾਹਿਲ ਨੇ ਦੱਸਿਆ ਕਿ ਇਸ ਮੀਟ ਦੇ ਮੁੱਖ ਬੁਲਾਰੇ ਮਹੰਤ ਸ੍ਰੀ ਰਾਜ ਗਿਰ ਜੀ, ਡਾ. ਵਿਸ਼ਾਲ ਧਰਵਾਲ, ਸੋਹਣ ਆਦੋਆਣਾ, ਬਲਵੰਤ ਸਿੰਘ, ਰਜਿੰਦਰ ਮਹਿਤਾ, ਪੁਸ਼ਪਾ ਦੇਵੀ ਅਤੇ ਸੀਤਾ ਦੇਵੀ ਹੋਣਗੇ।ਮੀਟਿੰਗ ਦਾ ਤਕਨੀਕੀ ਸੰਚਾਲਨ ਜਗਤਾਰ ਦਿਓਲ ਅਤੇ ਮੰਚ ਸੰਚਾਲਨ ਅਮਰੀਕ ਸਿੰਘ ਦਿਆਲ ਕਰਨਗੇ।ਡਾ. ਸਾਹਿਲ ਅਨੁਸਾਰ ਕੰਢੀ ਖੇਤਰ ਦੇ ਉੱਪ-ਖੇਤਰਾਂ ਬੀਤ, ਚੰਗਰ , ਘਾੜ , ਦੂਣ , ਕੇਂਦਰੀ ਕੰਢੀ ਆਦਿ ਦੀ ਸ਼ਮੂਲੀਅਤ ਵਾਲਾ ਇਹ ਪਹਿਲਾ ਸਮਾਗਮ ਹੋਵੇਗਾ।ਮੀਟੰਗ ਲਈ ਲਿੰਕ ਜਾਰੀ ਕਰ ਦਿੱਤਾ ਗਿਆ ਹੈ।

RELATED ARTICLES
- Advertisment -spot_img

Most Popular

Recent Comments