spot_img
Homeਦੋਆਬਾਕਪੂਰਥਲਾ-ਫਗਵਾੜਾਕੋਵਿਡ ਦੇ ਦੌਰ ਵਿੱਚ ਤੰਬਾਕੂਨੋਸ਼ੀ ਕਰਨਾ ਖਤਰਨਾਕ – ਸਿਵਲ ਸਰਜਨ ਤੰਬਾਕੂਨੋਸ਼ੀ ਨਾਲ...

ਕੋਵਿਡ ਦੇ ਦੌਰ ਵਿੱਚ ਤੰਬਾਕੂਨੋਸ਼ੀ ਕਰਨਾ ਖਤਰਨਾਕ – ਸਿਵਲ ਸਰਜਨ ਤੰਬਾਕੂਨੋਸ਼ੀ ਨਾਲ ਵੱਧਦਾ ਹੈ ਕੋਰੋਨਾ ਸੰਕ੍ਰਮਣ ਦਾ ਖਤਰਾ – ਡਾ. ਕੁਲਜੀਤ ਸਿੰਘ ਕੋਟਪਾ ਐਕਟ ਤਹਿਤ ਚਲਾਨ ਕੱਟੇ

 

ਕਪੂਰਥਲਾ, 3 ਜੂਨ ( ਅਸ਼ੋਕ ਗੋਗਨਾ )

ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਅਤੇ ਗੈਰ ਕਾਨੂੰਨੀ ਢੰਗ ਨਾਲ ਤੰਬਾਕੂ ਤੇ ਉਸ ਤੋਂ ਬਣੇ ਪਦਾਰਥ ਵੇਚਣ ਵਾਲਿਆਂ ਦੇ ਸਿਹਤ ਵਿਭਾਗ ਦੀ ਟੀਮ ਵੱਲੋਂ 900 ਰੁਪਏ ਦੇ 7 ਚਲਾਨ ਕੱਟੇ ਗਏ। ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਕੋਵਿਡ ਦੇ ਮੱਦੇਨਜਰ ਇਹ ਕਾਰਵਾਈ ਕਪੂਰਥਲਾ ਸ਼ਹਿਰ ਅਤੇ ਜਲੰਧਰ ਰੋਡ ਤੇ ਕੀਤੀ ਗਈ। ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਸਿਗਰਟਨੋਸ਼ੀ ਕਰਨਾ ਤੇ ਤੰਬਾਕੂ ਚਬਾਉਣਾ ਸਿਹਤ ਲਈ ਖਤਰਨਾਕ ਹੈ । ਉਨ੍ਹਾਂ ਕਿਹਾ ਕਿ ਜਿਵੇਂ ਕਿ ਕੋਵਿਡ ਦਾ ਦੌਰ ਚੱਲ ਰਿਹਾ ਹੈ ਅਜਿਹੇ ਹਾਲਾਤ ਵਿੱਚ ਤੰਬਾਕੂਨੋਸ਼ੀ ਕਿਸੇ ਵੀ ਰੂਪ ਵਿੱਚ ਮਾੜੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਇਸ ਦੌਰ ਵਿੱਚ ਤੰਬਾਕੂ ਸੇਵਨ ਨਾਲ ਇਸ ਦੇ ਫੈਲਣ ਦਾ ਖਤਰਾ ਹੋਰ ਵੱਧ ਜਾਂਦਾ ਹੈ।
ਜਿਲਾ ਸਿਹਤ ਅਫਸਰ ਕਮ ਨੋਡਲ ਅਫਸਰ ਡਾ. ਕੁਲਜੀਤ ਸਿੰਘ ਨੇ ਕਿਹਾ ਕਿ ਤੰਬਾਕੂਨੋਸ਼ੀ ਸ਼ਰੀਰ ਵਿੱਚ ਕਈ ਤਰ੍ਹਾਂ ਦੇ ਕੈਂਸਰ ਹੋਣ ਲਈ ਜਿੰਮੇਵਾਰ ਹੈ। ਇਹੀ ਨਹੀਂ ਸਿਗਰਟਨੋਸ਼ੀ ਨਾਲ ਵਿਅਕਤੀ ਦੇ ਫੇਫੜੇ ਕਮਜੋਰ ਹੋ ਜਾਂਦੇ ਹਨ ਤੇ ਉਸ ਨੂੰ ਕੋਰੋਨਾ ਸੰਕ੍ਰਮਣ ਹੋਣ ਦਾ ਖਤਰਾ ਵੱਧ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਤੰਬਾਕੂ ਖਾਣ ਵਾਲੇ ਵਿਅਕਤੀ ਦੇ ਮੂੰਹ ਵਿੱਚ ਲਾਰ ਜਿਆਦਾ ਬਣਦੀ ਹੈ ਤੇ ਉਹ ਇੱਧਰ ਉੱਧਰ ਜਿਆਦਾ ਥੁਕੱਦਾ ਹੈ ਜੋਕਿ ਕੋਵਿਡ ਦੇ ਮੱਦੇਨਜਰ ਬਹੁਤ ਹੀ ਖਤਰਨਾਕ ਹੈ।ਉਨ੍ਹਾਂ ਦੱਸਿਆ ਕਿ ਇਸ ਦੇ ਸੰਬੰਧ ਵਿੱਚ ਲੋਕਾਂ ਦਾ ਜਾਗਰੂਕ ਹੋਣਾ ਬਹੁਤ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੋਟਪਾ ਐਕਟ ਦੇ ਤਹਿਤ ਸਮੇਂ ਸਮੇਂ ਤੇ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਂਦੇ ਹਨ ਤੇ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਨਾ ਕਰਨ ਤੇ ਨਾ ਖੁੱਲੇ ਵਿੱਚ ਨਾ ਥੁਕੱਣ ਲਈ ਪ੍ਰੇਰਿਆ ਜਾਂਦਾ ਹੈ। ਡਾ. ਕੁਲਜੀਤ ਸਿੰਘ ਨੇ ਵੀ ਲੋਕਾ ਨੂੰ ਜਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਆ ਤੇ ਤੰਬਾਕੂਨੋਸ਼ੀ ਛੱਡਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਤੰਬਾਕੂਨੋਸ਼ੀ ਛੱਡਣ ਦੇ ਚਾਹਵਾਨ ਸਿਹਤ ਵਿਭਾਗ ਦੇ ਤੰਬਾਕੂ ਛਡਾਓ ਕੇਂਦਰ ਤੇ ਸੰਪਰਕ ਕਰ ਸਕਦੇ ਹਨ।

RELATED ARTICLES
- Advertisment -spot_img

Most Popular

Recent Comments