ਕਾਰਪੋਰੇਸ਼ਨ ਗੋਦਾਮ ‘ਚ ਪਏ ਸਟਰੀਟ ਲਾਈਟਾਂ ਦੇ ਪੋਲ ਮਿਲੀਭੁਗਤ ਨਾਲ ਕੀਤੇ ਜਾ ਰਹੇ ਖੁਰਦ-ਬੁਰਦ – ਅਰੁਣ ਖੋਸਲਾ ਨਿਗਮ ਕਮੀਸ਼ਨਰ ਦੀ ਭੂਮਿਕਾ ਨੂੰ ਵੀ ਦੱਸਿਆ ਸਵਾਲਾਂ ਦੇ ਘੇਰੇ ‘ਚ * ਪੋਲ ਵੱਡਣ ਲਈ ਬਿਜਲੀ ਦੀ ਚੋਰੀ ਦਾ ਲਾਇਆ ਦੋਸ਼

ਫਗਵਾੜਾ 5 ਜੂਨ (ਸੁੁੁਸ਼ੀਲ ਸ਼ਰਮਾ) ਸੀਨੀਅਰ ਭਾਜਪਾ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਨਗਰ ਨਿਗਮ ਫਗਵਾੜਾ ਦੇ ਅਧਿਕਾਰੀਆਂ ਉਪਰ ਆਪਸੀ ਮਿਲੀਭੁਗਤ ਨਾਲ ਸਥਾਨਕ ਬਾਈਪਾਸ ਰੋਡ ਤੋਂ ਉਤਾਰੇ ਗਏ ਸਟ੍ਰੀਟ ਲਾਈਟਾਂ ਦੇ ਖੰਬਿਆਂ ਨੂੰ ਖੁਰਦ ਬੁਰਦ ਕਰਨ ਦਾ ਦੋਸ਼ ਲਾਇਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਹ ਸਵੇਰੇ ਐਸ.ਪੀ. ਦਫਤਰ ਵਿਖੇ ਕਿਸੇ ਕੰਮ ਤੋਂ ਆਏ ਸਨ ਤਾਂ ਉਹਨਾਂ ਦੇਖਿਆ ਕਿ ਨਜਦੀਕ ਹੀ ਬਣੇ ਨਗਰ ਨਿਗਮ ਦੇ ਗੋਦਾਮ ਵਿਚ ਕਰੀਬ ਦੋ ਸਾਲ ਪਹਿਲਾਂ ਬਾਈਪਾਸ ਰੋਡ ਤੋਂ ਉਤਾਰ ਕੇ ਰਖਵਾਏ ਗਏ ਸਟਰੀਟ ਲਾਈਟਾਂ ਦੇ ਖੰਬਿਆਂ ਨੂੰ ਬਿਜਲੀ ਦੀ ਆਰੀ ਨਾਲ ਗੈਰ ਕਾਨੂੰਨੀ ਤੌਰ ਤੇ ਤਾਰਾਂ ਨੂੰ ਕੁੰਡੀ ਪਾ ਕੇ ਕੱਟਿਆ ਜਾ ਰਿਹਾ ਸੀ। ਜਦੋਂ ਉਹਨਾਂ ਆਪਣੇ ਤੌਰ ਤੇ ਪੁੱਛ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਹ ਖੰਬੇ ਉਂਕਾਰ ਨਗਰ ਇਨਕਲੇਵ ਵਿਚ ਸਟਰੀਟ ਲਾਈਟਾਂ ਲਈ ਤਿਆਰ ਕੀਤੇ ਜਾ ਰਹੇ ਹਨ। ਜਿਸ ਤੋਂ ਉਹਨਾਂ ਨੂੰ ਸ਼ੱਕ ਹੋਈ ਕਿ ਅੱਜ ਸ਼ਨੀਵਾਰ ਦੀ ਛੁੱਟੀ ਵਾਲੇ ਦਿਨ ਆਖਿਰ ਇਸ ਕੰਮ ਦੀ ਜਲਦਬਾਜੀ ਕਿਉਂ ਕੀਤੀ ਜਾ ਰਹੀ ਹੈ। ਲੇਕਿਨ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਸਬੰਧਤ ਠੇਕੇਦਾਰ ਜਾਂ ਕੋਈ ਵੀ ਕਾਰਪੋਰੇਸ਼ਨ ਅਧਿਕਾਰੀ ਸਾਹਮਣੇ ਨਹੀਂ ਆਇਆ। ਸਾਬਕਾ ਮੇਅਰ ਖੋਸਲਾ ਨੇ ਕਿਹਾ ਕਿ ਬਿਨਾਂ ਬੋਲੀ ਤੋਂ ਖੰਬੇ ਠੇਕੇਦਾਰ ਨੂੰ ਚੁਕਵਾਉਣਾ ਗੈਰ ਕਾਨੂੰਨੀ ਹੈ ਜਿਸਦੀ ਇਨਕੁਆਰੀ ਕਰਕੇ ਸਬੰਧਤ ਅਧਿਕਾਰੀਆਂ ਅਤੇ ਠੇਕੇਦਾਰ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਉਹ ਮੰਗ ਕਰਦੇ ਹਨ। ਉਹਨਾਂ ਨਾਲ ਹੀ ਬਿਜਲੀ ਬੋਰਡ ਦੇ ਅਧਿਕਾਰੀਆਂ ਤੋਂ ਵੀ ਮੰਗ ਕੀਤੀ ਕਿ ਜਿਸ ਅਧਿਕਾਰੀ ਦੇ ਇਸ਼ਾਰੇ ਤੇ ਬਿਜਲੀ ਦੀ ਚੋਰੀ ਕੀਤੀ ਗਈ ਹੈ ਉਸਦੀ ਵੀ ਜਾਂਚ ਕਰਕੇ ਸਬੰਧਤ ਅਧਿਕਾਰੀ ਦੇ ਖਿਲਾਫ ਐਫ.ਆਈ.ਆਰ. ਦਰਜ ਕੀਤੀ ਜਾਵੇ। ਖੋਸਲਾ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਨਿਗਮ ਕਮੀਸ਼ਨਰ ਰਾਜੀਵ ਵਰਮਾ ਦੇ ਚਾਰਜ ਲੈਣ ਤੋਂ ਬਾਅਦ ਫਗਵਾੜਾ ਕਾਰਪੋਰੇਸ਼ਨ ਵਿਚ ਵੱਡੀ ਪੱਧਰ ਤੇ ਘਪਲੇ ਅਤੇ ਘੋਟਾਲੇ ਹੋ ਰਹੇ ਜਿਹਨਾਂ ਦੀ ਡੁੰਘਾਈ ਨਾਲ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਉਹਨਾਂ ਬੀਤੇ ਦਿਨ ਇਕ ਆਰਕੀਟੈਕਟ ਵਲੋਂ ਫਰਜੀ ਰਸੀਦਾਂ ਨਾਲ ਨਕਸ਼ੇ ਪਾਸ ਕਰਨ ਦੇ ਸਾਹਮਣੇ ਆਏ ਮਾਮਲੇ ਦਾ ਜਿਕਰ ਕਰਦਿਆਂ ਕਿਹਾ ਕਿ ਕਿਸੇ ਵੱਡੀ ਅਧਿਕਾਰੀ ਦੀ ਮਿਲੀਭੁਗਤ ਤੋਂ ਬਿਨਾਂ ਅਜਿਹਾ ਸੰਭਵ ਨਹੀਂ ਹੈ ਇਸ ਲਈ ਉਹ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਮੰਗ ਕਰਦੇ ਹਨ ਕਿ ਫਗਵਾੜਾ ਨਗਰ ਨਿਗਮ ਵਿਚ ਚਲ ਰਹੇ ਗੋਰਖਧੰਦਿਆਂ ਦੀ ਜਾਂਚ ਕਰਵਾਈ ਜਾਵੇ। ਉਹਨਾਂ ਸਪਸ਼ਟ ਕਿਹਾ ਕਿ ਜਿਹਨਾਂ ਖੰਬਿਆਂ ਨੂੰ ਖੁਰਦ ਬੁਰਦ ਕੀਤਾ ਗਿਆ ਹੈ ਉਹ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਵਲੋਂ ਬਾਈਪਾਸ ਰੋਡ ਤੇ ਲਗਾਏ ਗਏ ਸਨ  ਜਿਹਨਾਂ ਨੂੰ ਬਾਅਦ ਕਾਰਪੋਰੇਸ਼ਨ ਵਲੋਂ ਉਤਾਰ ਲਿਆ ਗਿਆ ਅਤੇ ਖੰਬਿਆਂ ਉਪਰ ਲੱਗੀਆਂ ਸਟਰੀਟ ਲਾਈਟਾਂ ਨੂੰ ਵੀ ਖੁਰਦ ਬੁਰਦ ਕੀਤਾ ਗਿਆ ਹੈ। ਇਸ ਲਈ ਉਹ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਇਸ ਮਾਮਲੇ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਉਣ ਦੀ ਸਿਫਾਰਸ਼ ਕਰਨਗੇ ਤਾਂ ਜੋ ਕਾਰਪੋਰੇਸ਼ਨ ਦੇ ਖਜਾਨੇ ਨੂੰ ਚੂਨਾ ਲਗਾ ਰਹੇ ਅਧਿਕਾਰੀਆਂ ਦੀ ਕਾਰਗੁਜਾਰੀ ਦਾ ਪਰਦਾ ਫਾਸ਼ ਹੋ ਸਕੇ। ਇਸ ਮੌਕੇ ਸਾਬਕਾ ਕੌਂਸਲਰ ਜਸਵਿੰਦਰ ਕੌਰ, ਸੁਖਵਿੰਦਰ ਸਿੰਘ, ਪਾਰਸ ਆਦਿ ਹਾਜਰ ਸਨ।
ਤਸਵੀਰ ਸਮੇਤ।

बबीता खोसला ने आज कदियां की मुटियारोंं के संग अपने घर में तीयों का त्यौहार मनाया

कादियां आम आदमी पार्टी की स्टेट जाईट सचिव बबीता खोसला ने आज कदियां की मुटियारोंं के संग अपने घर में तीयों का त्यौहार मनाया इस

ਸਿਹਤ ਵਿਭਾਗ ਦੀ ਟੀਮ ਨੇ ਜਨਤਕ ਥਾਵਾਂ ‘ਤੇ ਤੰਬਾਕੂ ਵੇਚਣ ‘ਤੇ 14 ਵਿਅਕਤੀਆਂ ਨੂੰ ਜੁਰਮਾਨਾ ਕੀਤਾ

ਕਾਦੀਆਂ 10 ਅਗਸਤ (ਮੁਨੀਰਾ ਸਲਾਮ ਤਾਰੀ) :- ਸਿਹਤ ਵਿਭਾਗ ਦੀ ਟੀਮ ਵੱਲੋਂ ਖੁੱਲੇ ਵਿੱਚ ਜਨਤਕ ਥਾਵਾਂ ਤੇ ਤੰਬਾਕੂ ਦੀ ਵਿਕਰੀ ਅਤੇ ਵਰਤੋਂ ਨੂੰ ਰੋਕਣ ਲਈ

सरकारी आईटीआई कादियां में एल्बेंडाजोल की 200 गोलियां बांटी गई की गई

कादियां : सिविल सर्जन गुरदासपुर हरभजन राम मांडी के दिशा निर्देशों तथा एस एम ओ कादियां मनोहर लाल की देखरेख में हैल्थ इंस्पैक्टर कुलबीर सिंह

सरकारी हाईस्कूल भाम में तीज का त्योहार धूमधाम से मनाया गया

कादियां : (सलाम तारी) सरकारी हाई स्कूल भाम में स्कूल की छात्राओं द्वारा स्कूल प्रिंसिपल कलभूषण के नेतृत्व में सावन माह का त्योहार मेला तीयां

ਰਾਸ਼ਟਰੀ ਡੀ-ਵਾਰਮਿੰਗ ਦਿਵਸ ਮੌਕੇ 19 ਸਾਲ ਤੱਕ ਦੇ ਬੱਚਿਆਂ ਨੂੰ ਖੁਆਈ ਗਈ ਪੇਟ ਦੇ ਕੀੜੇ ਮਾਰਨ ਦੀ ਗੋਲੀ

ਕਾਦੀਆਂ 10 ਅਗਸਤ (ਸਲਾਮ ਤਾਰੀ) ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਵਾ ਕੇ ਸਿਹਤਮੰਦ ਬਣਾਉਣ ਸਬੰਧੀ 10 ਅਗਸਤ ਨੂੰ ਰਾਸ਼ਟਰੀ ਡੀ ਵਾਰਮਿੰਗ ਦਿਵਸ ਮਨਾਇਆ

ਲਾਇਨਜ਼ ਕਲੱਬ ਐਕਸ਼ਨ ਕਾਦੀਆ ਵੱਲੋਂ ਫ੍ਰੀ ਮੈਡੀਕਲ ਚੈੱਕਅੱਪ ਕੈਂਪ ਲਗਾਈਆ ਗਿਆ

ਕਾਦੀਆਂ 10 ਅਗਸਤ (ਸਲਾਮ ਤਾਰੀ) :- ਭਾਰਤ ਦੇ 75ਵੇਂ ਗਣਤੰਤਰ ਦਿਵਸ ਦੀ ਖ਼ੁਸ਼ੀ ਵਿੱਚ ਲਾਇਨਜ਼ ਕਲੱਬ ਐਕਸ਼ਨ ਯੂਨਿਟ ਕਾਦੀਆਂ ਵਲੋਂ ਸਿਹਤ ਵਿਭਾਗ ਕਾਦੀਆਂ ਦੇ ਸਹਿਯੋਗ