ਜੇਕਰ ਕੋਰੋਨਾ ਦੇ ਲੱਛਣ ਹਨ ਤਾਂ ਦੇਰ ਨਾ ਕਰੋ, ਤੁਰੰਤ ਟੈਸਟ ਤੇ ਇਲਾਜ ਬਚਾ ਸਕਦਾ ਹੈ ਬੇਸ਼ਕੀਮਤੀ ਜਾਨ – ਏ.ਡੀ.ਸੀ. ਰਾਹੁਲ ਜ਼ਿਲਾ ਰੈੱਡ ਕਰਾਸ ਰਾਹੀਂ 430 ਰੁਪਏ ਵਿਚ ਵਾਰੀ ਤੋਂ ਪਹਿਲਾਂ ਲਗਾਈ ਜਾ ਸਕਦੀ ਹੈ ਵੈਕਸੀਨ

ਬਟਾਲਾ, 4 ਜੂਨ (  ਸਲਾਮ ਤਾਰੀ ) –  ਜੇਕਰ ਕਿਸੇ ਨੂੰ ਕੋਰੋਨਾ ਬਿਮਾਰੀ ਦੇ ਲੱਛਣ ਹਨ ਤਾਂ ਉਸਨੂੰ ਤੁਰੰਤ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਜੇਕਰ ਟੈਸਟ ਵਿੱਚ ਕੋਰੋਨਾ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਬਿਨਾਂ ਕਿਸੇ ਦੇਰੀ ਕੋਰੋਨਾ ਵਾਇਰਸ ਦਾ ਇਲਾਜ ਕਰਵਾਉਣਾ ਚਾਹੀਦਾ ਤਾਂ ਜੋ ਬੇਸ਼ਕੀਮਤੀ ਜਾਨ ਨੂੰ ਬਚਾਇਆ ਜਾ ਸਕੇ। ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਨੇ ਕਿਹਾ ਹੈ ਕਿ ਸਮੂਹਿਕ ਸਹਿਯੋਗ ਨਾਲ ਹੀ ਕੋਰੋਨਾ ਦੀ ਮਹਾਂਮਾਰੀ ਨੂੰ ਖਤਮ ਕੀਤਾ ਜਾ ਸਕਦਾ ਹੈ, ਇਸ ਲਈ ਜ਼ਿਲਾ ਵਾਸੀ ਬਿਮਾਰੀ ਦੇ ਲੱਛਣ ਹੋਣ ਤੇ ਤੁਰੰਤ ਆਪਣਾ ਟੈਸਟ ਕਰਵਾਉਣ, ਮਾਸਕ ਲਗਾਉਣ ਸ਼ੋਸਲ ਡਿਸਟੈਂਸਿੰਗ ਨਿਯਮਾਂ ਦੀ ਪਾਲਣਾ ਕਰਨ ਅਤੇ ਵੈਕਸੀਨ ਜਰੂਰ ਲਗਵਾਉਣ।

ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਦੱਸਿਆ ਕਿ ਬੇਸ਼ੱਕ ਜ਼ਿਲੇ ਅੰਦਰ ਬੀਤੇ ਕੁਝ ਦਿਨਾਂ ਤੋਂ ਕੋਵਿਡ ਬਿਮਾਰੀ ਦੇ ਕੇਸ ਘਟੇ ਹਨ ਪਰ ਇਸਦਾ ਇਹ ਮਤਲਬ ਨਹੀਂ ਕਿ ਲਾਪਰਵਾਹੀ ਵਰਤੀ ਜਾਵੇ, ਬਲਕਿ ਕੋਰੋਨਾ ਤੋਂ ਬਚਾਅ ਲਈ ਜਾਰੀ ਸਾਵਧਾਨੀਆਂ ਦੀ ਲਾਜ਼ਮੀ ਤੌਰ ’ਤੇ ਰੈਗੂਲਰ ਪਾਲਣਾ ਕੀਤੀ ਜਾਵੇ। ਉਨਾਂ ਦੱਸਿਆ ਕਿ ਜਿਲੇ ਅੰਦਰ ਰੋਜਾਨਾ ਕਰੀਬ 4500 ਸੈਂਪਲ ਇਕੱਤਰ ਕੀਤੇ ਜਾ ਰਹੇ ਹਨ ਅਤੇ 2 ਜੂਨ ਤਕ ਜ਼ਿਲੇ ਅੰਦਰ 6 ਲੱਖ 35 ਹਜ਼ਾਰ 142 ਲੋਕਾਂ ਦੀ ਸੈਂਪਲਿੰਗ ਕੀਤੀ ਜਾ ਚੁੱਕੀ ਹੈ। ਜ਼ਿਲ੍ਹੇ ਅੰਦਰ 4 ਲੱਖ ਤੋਂ ਵੱਧ  ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ ਅਤੇ 19203 ਪੀੜਤ ਠੀਕ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬਲੈਕ ਫੰਗਸ ਦੇ 10 ਪੀੜਤ ਹਨ, ਜਿਸ ਵਿਚੋਂ 04 ਦੀ ਮੌਤ ਹੋਈ ਹੈ। ਉਨਾਂ ਅੱਗੇ ਦੱਸਿਆ ਕਿ ਵਾਰੀ ਆਉਣ ਤੇ ਵੈਕਸੀਨ ਜਰੂਰ ਲਗਾਏ ਅਤੇ ਜੇਕਰ ਕਿਸੇ ਵਿਅਕਤੀ ਨੇ ਵਾਰੀ ਤੋਂ ਪਹਿਲਾਂ ਵੈਕਸੀਨ ਲਗਾਉਣੀ ਹੈ ਤਾਂ ਉਹ ਜ਼ਿਲ੍ਹਾ ਰੈੱਡ ਕਰਾਸ ਰਾਹੀਂ 430 ਰੁਪਏ ਦੀ ਫੀਸ ਜਮ੍ਹਾਂ ਕਰਵਾ ਕੇ ਵੈਕਸੀਨ ਲਗਵਾ ਸਕਦਾ ਹੈ।

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਕਾਦੀਆਂ ਵਿੱਚ ‘ਬਟਵਾਰੇ ਦੀ ਭਿਆਨਕਤਾ ਯਾਦ ਦਿਵਸ’ ਮਨਾਇਆ ਗਿਆ

ਕਾਦੀਆਂ 14 ਅਗਸਤ (ਸਲਾਮ ਤਾਰੀ ) – ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵੱਲੋ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੰਨ 1947 ਦੇ ਭਾਰਤ-ਪਾਕਿਸਤਾਨ ਬਟਵਾਰੇ ਦੇ ਦੁਖਾਂਤ

ਗੁਰਪ੍ਰੀਤ ਸਿੰਘ ਕਾਦੀਆਂ ਬਣੇ ਆਲ ਇੰਡੀਆ ਯੋਧਾ ਸੰਘਰਸ਼ ਦਲ ਦੇ ਪੰਜਾਬ ਯੂਥ ਵਿੰਗ ਪ੍ਰਧਾਨ

ਕਾਦੀਆ 14 ਅਗੱਸਤ (ਸਲਾਮ ਤਾਰੀ) ਆਲ ਇੰਡੀਆ ਯੋਧਾ ਸੰਘਰਸ਼ ਦਲ ਦੇ ਕੌਮੀ ਪ੍ਰਧਾਨ ਸੁਖਵੰਤ ਸਿੰਘ ਭੋਮਾ ਦੇ ਵੱਲੋਂ ਅੱਜ ਪੰਜਾਬ ਦੇ ਅੰਦਰ ਨਵੀਆਂ ਨਿਯੁਕਤੀਆਂ ਕਰਦੇ

ਅਹਿਮਦੀਆ ਮੁਸਲਿਮ ਜਮਾਤ ਵਲੋਂ ਦੇਸ਼ ਵਾਸੀਆਂ ਨੂੰ ਅਜ਼ਾਦੀ ਦਿਵਸ ਦੀ ਲੱਖ ਲੱਖ ਵਧਾਈ

ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਬਹੁਤ ਬਹੁਤ ਮੁਬਾਰਕ ਹੋਵੇ । ਅਹਿਮਦੀਆ ਮੁਸਲਿਮ ਜਮਾਤ ਭਾਰਤ ਵੱਲੋਂ ਆਜ਼ਾਦੀ ਦਿਵਸ ਦੇ ਮੌਕੇ ਤੇ ਸਾਰੇ

ਵਤਨ ਨਾਲ ਮੁਹੱਬਤ ਅਤੇ ਵਫਾਦਾਰੀ ਹਰ ਮੁਸਲਮਾਨ ਦੇ ਈਮਾਨ ਦਾ ਹਿੱਸਾ ਹੈ । ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਬਹੁਤ ਬਹੁਤ ਮੁਬਾਰਕ ਹੋਵੇ ।

ਕਾਦੀਆ 14 ਅਗਸਤ (ਸਲਾਮ ਤਾਰੀ) ਅੱਜ ਸਾਡੇ ਦੇਸ਼ ਭਾਰਤ ਨੂੰ ਆਜ਼ਾਦ ਹੋਏ 75 ਸਾਲ ਹੋ ਚੁੱਕੇ ਹਨ। ਸਾਰੇ ਭਾਰਤਵਾਸੀ ਇਸ ਵਿਸ਼ੇਸ਼ ਦਿਨ ਨੂੰ ਆਜ਼ਾਦੀ ਦੇ

ਮਜਲਿਸ ਖ਼ੁਦਾਮ ਉਲ ਅਹਿਮਦੀਆ ਵੱਲੋਂ ਖੂਨਦਾਨ ਕੈਂਪ ਕੱਲ

ਕਾਦੀਆਂ 14 ਅਗਸਤ(ਸਲਾਮ ਤਾਰੀ) ਮੁਸਲਿਮ ਜਮਾਤ ਅਹਿਮਦੀਆ ਦੇ ਮੁੱਖ ਕੇਂਦਰ ਕਾਦੀਆਂ ਵਿਖੇ ਮੁਸਲਿਮ ਜਮਾਤ ਅਹਿਮਦੀਆ ਦੇ ਨੌਜਵਾਨਾਂ ਦੀ ਸੰਸਥਾ ਮਜਲਿਸ ਖ਼ੁਦਾਮ ਉਲ ਅਹਿਮਦੀਆ ਕਾਦੀਆਂ ਵੱਲੋਂ